ਵਜੀਫੇ/ਸਕਾਲਰਸ਼ਿਪ

  
ਵਜੀਫਿਆਂ/ਸਕਾਲਰਸ਼ਿਪ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਦੀ  ਵੈੱਬ ਸਾਇਟ  ਦਾ ਹੇਠ ਦਿੱਤਾ ਲਿੰਕ ਕਲਿਕ ਕਰੋ:
http://scholarships.gov.in
ਮੈਰਿਟ ਆਧਾਰਿਤ ਵਜੀਫੇ
 1. ਬੀ.ਐਸਸੀ. (ਮੈਡੀਕਲ, ਨਾਨ-ਮੈਡੀਕਲ) ਦੇ ਵਿਦਿਆਰਥੀਆਂ ਲਈ 80000/- ਰੁਪਏ ਸਾਲਾਨਾ ਵਜੀਫਾ, ਸੀਨੀਅਰ ਸੈਕੰਡਰੀ/ਬਾਰਵੀਂ(ਸਾਇੰਸ) ਬੋਰਡ ਵਿਚੋਂ ਪਹਿਲੇ 1% ਜਾਂ ਆਈ.ਆਈ.ਟੀ ਐਂਟਰੈਂਸ ਵਿਚੋਂ ਪਹਿਲੇ 10000 'ਚ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ। ਵਧੇਰੇ ਜਾਣਕਾਰੀ ਲਈ ਵੇਖੋ (www.inspire-dst.gov.inਬੀ.ਐਸਸੀ. (ਮੈਡੀਕਲ, ਨਾਨ-ਮੈਡੀਕਲ) ਦੇ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ/ ਬਾਰਵੀਂ(ਸਾਇੰਸ) ਬੋਰਡ ਵਿਚੋਂ 60% ਅੰਕ ਲੈਣੇ ਜਰੂਰੀ ਹਨ।

 2. The "Kishore Vaigyanik Protsahan Yojana" (KVPY) is a program started in 1999 by the Department of Science and Technology (DST), Government of India to encourage students who are studying Basic Sciences to take up research career in Science. The aim of the program is to identify and encourage talented and motivated students to pursue career in research. This program aims to assist the students to realize their potential and to ensure that the best scientific talent is groomed for research and development in the country. Generous fellowship and contingency grant are provided to the selected KVPY Fellows up to the pre Ph.D. level or 5 years whichever is earlier. In addition, summer camps for the KVPY Fellows are organized in prestigious research and educational institutions in the country. The Department of Science and Technology, the nodal agency of the Government has entrusted the overall responsibility for organizing and running the KVPY Program to the Indian Institute of Science, Bangalore.
  Basic Sciences (BS) : During Ist to 3rd years of B.Sc/ Integrated M.Sc
  Monthly amount : Rs. 5000 (and Annual contingency grant Rs. 20000

  Click here to check your eligibility to  apply http://kvpy.iisc.ernet.in/main/eligibility.htm
  For more details refer to following website.  http://kvpy.iisc.ernet.in/main/applications.htm

 3. ਬੀ.ਏ.ਵਿਚ ਸਕਾਲਰਸ਼ਿਪ ਲੈਣ ਲਈ ਸੀਨੀਅਰ ਸੈਕੰਡਰੀ/ਬਾਰਵੀਂ ਵਿਚ 60% ਅਤੇ ਐਮ.ਏ ਵਿਚ ਮੈਰਿਟ ਸਕਾਲਰਸ਼ਿਪ ਲਈ ਬੀ ਏ ਵਿਚ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। 
 4. ਸੰਸਕ੍ਰਿਤ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵਜੀਫਾ (www.sanskrit.nic.in)  ਸੰਸਕ੍ਰਿਤ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਭਾਰਤ ਸਰਕਾਰ ਵਲੋ ਰਾਸ਼ਟਰੀ ਸੰਸਕ੍ਰਿਤ ਸੰਸਥਾਨ, ਨਵੀ ਦਿਲੀ ਰਾਹੀ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫਾ ਦਿਤਾ ਜਾਂਦਾ ਹੈ। ਇਸ ਲਈ ਉਹ ਵਿਦਿਆਰਥੀ ਯੋਗ ਹੋਣਗੇ ਜਿਨ੍ਹਾਂ ਨੇ ਪਿਛਲੀ ਸ਼੍ਰੇਣੀ 60% ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਸੰਸਕ੍ਰਿਤ ਵਿਸ਼ੇ ਵਿਚੋ ਵੀ 60% ਨੰਬਰ ਪ੍ਰਾਪਤ ਕੀਤੇ ਹੋਣ। 
 5. ਖਿਡਾਰੀਆਂ ਲਈ ਵਜੀਫੇ ਪੰਜਾਬੀ ਯੂਨੀਵਰਸਿਟੀ ਦੇ ਪਤਰ ਨੰ: 4810/81/ਕਾਲਜਾਂ ਮਿਤੀ 20-5-2004 ਅਨੁਸਾਰ ਉਚ ਕੋਟੀ ਦੇ ਖਿਡਾਰੀਆਂ ਨੂੰ ਸਾਲਾਨਾ 4000 ਰੁ: ਦੀ ਆਰਥਿਕ ਸਹਾਇਤਾ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਇੰਨਸੈਟਿਵ ਸਕੀਮ ਅਧੀਨ ਦਿਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮਿਲੋ ਪ੍ਰੋ ਸੁਰਜੀਤ ਸਿੰਘ ਮੁਖੀ ਸਰੀਰਕ ਸਿਖਿਆ ਵਿਭਾਗ।
 6. ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (http://punjabscholarships.gov.in)   ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਵਿਮੁਕਤ ਜਾਤੀਆਂ ਅਤੇ ਘਟ ਆਮਦਨ ਗਰੁਪ ਦੇ ਵਿਦਿਆਰਥੀਆਂ ਨੂੰ ਕਾਲਜ ਯੂਨੀਵਰਸਿਟੀ ਪਧਰ ਤੇ ਪੜ੍ਹਾਈ ਲਈ ਜੋ ਵਿਤੀ ਸਹਾਇਤਾ ਦਿਤੀ ਜਾਂਦੀ ਹੈ, ਉਹ ਸਕੀਮਾਂ ਹੇਠ ਲਿਖੇ ਅਨੁਸਾਰ ਹਨ :
  ਭਾਰਤ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੰਜਾਬ ਰਾਜ ਦੇ ਪਕੇ ਵਸਨੀਕ, ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਵਿਦਿਆਰਥੀ ਜੋ ਭਾਰਤ ਦੇ ਕਿਸੇ ਹਿਸੇ ਵਿਚ ਪੋਸਟ ਮੈਟ੍ਰਿਕ ਸੈਕੰਡਰੀ ਸਟੇਜ ਤੇ ਸਿਖਿਆ ਪ੍ਰਾਪਤ ਕਰ ਰਹੇ ਹੋਣ, ਇਸ ਸਕੀਮ ਅਧੀਨ ਵਜੀਫੇ ਪ੍ਰਾਪਤ ਕਰ ਸਕਦੇ ਹਨ ਬਸ਼ਰਤੇ ਪਰਿਵਾਰ ਦੇ ਸਾਰੇ ਵਸੀਲਿਆਂ ਤੋ ਸਾਲਾਨਾ ਆਮਦਨ 2,50,000 ਰੁਪਏ ਤੋ ਵਧ ਨਾ ਹੋਵੇ। ਇਹ ਵਿਦਿਆਰਥੀ ਕਾਲਜ ਵਿਚ ਦਾਖਲੇ ਤੋ ਤੁਰੰਤ ਬਾਅਦ ਵਜੀਫਾ ਫਾਰਮ ਮੁਕੰਮਲ ਕਰਕੇ ਦੇਣਗੇ ਅਤੇ ਜੇਕਰ ਵਜੀਫਾ ਨਹੀ ਲੈਣਾ ਜਾਂ ਵਜੀਫੇ ਲਈ ਅਯੋਗ ਹੋਣ ਤਾਂ ਇਸ ਬਾਰੇ ਪੂਰੀ ਸੂਚਨਾ ਦਫਤਰ ਵਿਚ ਦੇਣਗੇ। ਲੋੜੀਦਾ ਫਾਰਮ ਦਫਤਰ ਵਿਚੋ ਪ੍ਰਾਪਤ ਕੀਤਾ ਜਾ ਸਕਦਾ ਹੈ। ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਦਾ ਆਪਣਾ ਬੈਕ ਖਾਤਾ ਨੰਬਰ ਆਨ ਲਾਈਨ ਅਤੇ ਆਧਾਰ ਕਾਰਡ ਹੋਣਾ ਅਤਿ ਜਰੂਰੀ ਹੈ।
  ਨੋਟ : ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਜੀਫਾ ਸਰਕਾਰ ਵਲੋਂ ਦਿਤਾ ਜਾਂਦਾ ਹੈ। ਵਿਦਿਆਰਥੀ ਦਾਖਲਾ ਲੈਣ ਬਾਅਦ ਤੁਰੰਤ ਲੋੜੀਦਾ ਫਾਰਮ ਭਰਕੇ ਦਫਤਰ ਵਿਚ ਦੇਣ। ਵਿਦਿਆਰਥੀਆਂ ਨੂੰ ਵਜੀਫਿਆਂ ਦੀ ਅਦਾਇਗੀ ਉਹਨਾਂ ਦੇ ਆਨ ਲਾਈਨ ਖਾਤਿਆਂ ਵਿਚ ਕੀਤੀ ਜਾਣੀ ਹੈ ਇਸ ਲਈ ਉਹਨਾਂ ਦਾ ਬੈਕ ਖਾਤਾ ਚਾਲੂ ਹਾਲਤ ਵਿਚ ਹੋਵੇ ਅਤੇ ਖਾਤੇ ਸੰਬੰਧੀ ਵੇਰਵੇ ਸਹੀ ਹੋਣ। ਬੈਕ ਖਾਤੇ ਸੰਬੰਧੀ ਕਿਸੇ ਤਰ੍ਹਾਂ ਦੀ ਸੂਚਨਾ ਗਲਤ ਹੋਣ ਕਰਕੇ ਅਦਾਇਗੀ ਨਾ ਹੋਣ ਦੀ ਜਿੰਮੇਵਾਰੀ ਸੰਬੰਧਿਤ ਵਿਦਿਆਰਥੀ ਦੀ ਹੋਵੇਗੀ।
  ਇਸ ਸਕੀਮ ਅਧੀਨ ਸਾਲ 2008-09 ਤੋ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਢਾਈ ਲਖ ਰੁਪਏ ਤੋ ਵਧ ਨਾ ਹੋਵੇ ਤੋ ਟਿਊਸ਼ਨ ਫੀਸ ਅਤੇ ਨਾਨ ਰਿਫਡੇਬਲ ਕੰਪਲਸਰੀ ਫੀਸਾਂ, ਜੋ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਕਵਰ ਹੁੰਦੀਆਂ ਹਨ, ਨਹੀ ਲਈ ਜਾਣੀਆਂ ਹਨ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਫੀਸ ਭਰਨ ਤੋ ਪਹਿਲਾਂ ਕਾਲਜ਼ ਬਰਸਰ, ਵਜੀਫਾ ਕਲਰਕ ਨਾਲ ਸੰਪਰਕ ਕਰਨ। (ਹਵਾਲਾ : ਸੰਯੁਕਤ ਸਕਤਰ ਭਲਾਈ ਪੰਜਾਬ ਸਰਕਾਰ ਭਲਾਈ ਵਿਭਾਗ (ਭਲਾਈ ਸੈਲ ਨਾਨ ਪਲਾਨ) ਦਾ ਦਫਤਰ ਪਤਰ ਨੰਬਰ 3/74/07-ਐਸ.ਏ -11/2244-2249 ਮਿਤੀ ਚੰਡੀਗੜ੍ਹ 11-7-2007)
 7. ਘੱਟ ਗਿਣਤੀ ਸਮੁਦਾਏ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (http://punjabscholarships.gov.inਇਸ ਸਕੀਮ ਅਧੀਨ 2008-09 ਤੋ ਯੋਗ ਘਟ ਗਿਣਤੀ ਸਮੁਦਾਏ (ਮੁਸਲਿਮ, ਇਸਾਈ, ਸਿਖ, ਬੋਧੀ, ਪਾਰਸੀ ਅਤੇ ਜੈਨ ) ਨਾਲ ਸੰਬੰਧਤ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਦੋ ਲਖ ਰੁਪਏ ਤੋ ਵਧ ਨਾ ਹੋਵੇ ਅਤੇ ਵਿਦਿਆਰਥੀ ਵਲੋ ਪੂਰਬਲੇ ਸਾਲ ਦੌਰਾਨ ਫਾਈਨਲ ਇਮਤਿਹਾਨ ਵਿਚ ਘਟੋ ਘਟ 50% ਅੰਕ ਪ੍ਰਾਪਤ ਕੀਤੇ ਹੋਣ ਨੂੰ ਲਾਭ ਦਿਤਾ ਜਾਣਾ ਹੈ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਦਾਖਲ ਹੋਣ ਉਪਰੰਤ ਵਜੀਫਾ ਕਲਰਕ ਨਾਲ ਸੰਪਰਕ ਕਰਨ। ਵਧੇਰੇ ਜਾਣਕਾਰੀ ਲਈ ਵੇਖੋ http://punjabscholarships.gov.in(ਹਵਾਲਾ: ਡਾਇਰੈਕਟਰ ਸਿਖਿਆ ਵਿਭਾਗ (ਕਾਲਜ਼) ਪੰਜਾਬ ਚੰਡੀਗੜ੍ਹ ਦੇ ਪਤਰ ਨੰਬਰ 1126-2/9-2007 ਸਕਾ-(8) ਮਿਤੀ 30-2-2008
 8. ਸਟੇਟ ਪਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮ  http://punjabscholarships.gov.in  ਪਛੜੀਆਂ ਸ਼੍ਰੇਣੀਆਂ ਦੇ ਉਹ ਵਿਦਿਆਰਥੀ, ਜੋ ਪੰਜਾਬ ਰਾਜ ਦੇ ਪਕੇ ਵਸਨੀਕ ਹੋਣ ਤੇ ਨਾਲ-ਨਾਲ ਪੰਜਾਬ ਰਾਜ ਦੇ ਕਾਲਜਾਂ ਸੰਸਥਾਵਾਂ ਵਿਚ ਪੜ੍ਹਦੇ ਹੋਣ, ਨੂੰ ਸਕੀਮ ਅਧੀਨ ਸਟਾਈਪੈਂਡ ਮਨਜੂਰ ਕੀਤੇ ਜਾਂਦੇ ਹਨ।  
  ਇਸ ਸਕੀਮ ਦੇ ਅਧੀਨ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਟਾਈਪੈਡ ਦਿਤਾ ਜਾਂਦਾ ਹੈ, ਜਿਨ੍ਹਾਂ ਦੇ ਪਰਿਵਾਰ ਦੀ ਸਲਾਨਾ ਆਮਦਨ 100000 ਰੁਪਏ ਤਕ ਹੋਵੇ।
 9. ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਸਪੈਸ਼ਲ ਇਨਾਮ
 1. ਸ਼੍ਰੀ ਸ਼ੰਮੀ ਸਿੰਗਲਾ S.D.O ਦੁਆਰਾ ਸਵਰਗਵਾਸੀ ਪਿਤਾ ਸ਼੍ਰੀ ਮਦਨ ਲਾਲ ਸਿੰਗਲਾ ਅਤੇ ਸ਼੍ਰੀਮਤੀ ਸਤਿਆ ਦੇਵੀ ਦੀ ਯਾਦ ਵਿੱਚ B.A-III ਅਤੇ  B.Com-III ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ।
 2. ਸਾਬਕਾ ਪ੍ਰਿੰਸੀਪਲ ਸ਼੍ਰੀ ਬੀ ਡੀ ਸ਼ਰਮਾ( ਪ੍ਰੋ ਸੁਰਜੀਤ ਸਿੰਘ, ਸ਼ਰੀਰਕ ਸਿੱਖਿਆ ਵਿਭਾਗ ਦੇ ਪਿਤਾ) ਵੱਲੋਂ ਇੱਕ ਖਿਡਾਰਨ ਅਤੇ ਇੱਕ ਖਿਡਾਰੀ ਨੂੰ ਉਹਨਾਂ ਦੀਆਂਂ ਖੇਡਾਂ, ਪੜਾਈ ਅਤੇ ਹੋਰ ਗਤੀਵਿਧੀਆਂ ਵਿੱਚ ਕਾਰੁਜਗਾਰੀ ਦੇ ਅਧਾਰ ਤੇ ਆਖਰੀ ਸਾਲ ਵਿੱਚ ਪੜ ਰਹੇ ਵਿਦਿਆਰਥੀਆਂ ਲਈ।
 3. ਪ੍ਰੋ ਗੁਰਜੀਤ ਸਿੰਘ ਲੈਕਚਰਾਰ ਫਿਲਾਸਫੀ ਦੁਆਰਾ ਆਪਣੇ ਸਵਰਗਵਾਸੀ ਦਾਦਾ ਸ਼੍ਰੀ ਜੋਗਿੰਦਰ ਸਿੰਘ ਸਰਪੰਚ ਦੀ ਯਾਦ ਵਿੱਚ  B.A -III ਫਿਲਾਸਫੀ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ।
 4. ਪ੍ਰੋ ਗੁਰਜੀਤ ਸਿੰਘ ਲੈਕਚਰਾਰ (ਫਿਲਾਸਫੀ) ਵੱਲੋਂ ਫਿਲਾਸਫੀ ਅਤੇ ਮਨੋਵਿਗਿਆਨ ਦੇ ਦੋ ਬੀ ਏ II ਦੇ  ਵਿਦਿਆਰਥੀਆਂ ਲਈ ਵਜੀਫੇ। ਇਸ ਵਜੀਫੇ ਲਈ ਵਿਦਿਆਰਥੀ ਹੁਸ਼ਿਆਰ ਅਤੇ ਲੋੜਵੰਦ ਹੋਵੇ ਅਤੇ ਉਸ  ਦੀ ਚੋਣ ਕਰਨ ਦਾ ਅਧਿਕਾਰ ਮੁਖੀ ਫਿਲਾਸਫੀ ਵਿਭਾਗ ਅਤੇ ਮੁਖੀ ਮਨੋਵਿਗਿਆਨ ਵਿਭਾਗ ਕੋਲ ਹੋਵੇਗਾ।
This document was last modified on: 16-11-2019